Saturday 9 August 2014

ਵਿਸ਼ਵ ਕਬੱਡੀ ਲੀਗ ਦੇ ਉਦਘਾਟਨ

ਪੰਜਾਬੀ ਤੇ ਹਿੰਦੀ ਫਿਲਮਾਂ ਦੇ ਸਿਤਾਰੇ ਬਣਨਗੇ ਵਿਸ਼ਵ ਕਬੱਡੀ ਲੀਗ ਦੇ ਉਦਘਾਟਨ ਦਾ ਸ਼ਿੰਗਾਰ

9 ਅਗਸਤ ਤੋਂ ਲੰਦਨ ਚ ਸ਼ੁਰੂ ਹੋ ਰਹੀ ਪਹਿਲੀ ਵਿਸ਼ਵ ਕਬੱਡੀ ਲੀਗ ਦੇ ਉਦਘਾਟਨੀ ਸਮਾਰੋਹ ਮੌਕੇ ਜਿਥੇ ਹਿੰਦੀ ਫਿਲਮੀ ਸਿਤਾਰੇ ਅਕਸ਼ੇ ਕੁਮਾਰ, ਸੋਨਾਕ੍ਸ਼ੀ ਸਿਨ੍ਹਾ ਤੇ ਸੰਗੀਤਕਾਰ ਯੋ ਯੋ ਹਨੀ ਸਿੰਘ ਪੁੱਜਣਗੇ ਓਥੇ ਪੰਜਾਬੀ ਫਿਲਮਾਂ ਦਾ ਨਾਮਵਰ ਅਦਾਕਾਰ ਜਿਮ੍ਮੀ ਸ਼ੇਰਗਿਲ, ਨੀਰੂ ਬਾਜਵਾ ਤੇ ਗੁਰਪ੍ਰੀਤ ਘੁੱਗੀ ਵੀ ਪੁੱਜਣਗੇ I ਇਹ ਸਿਤਾਰੇ ਉਦਘਾਟਨੀ ਸਮਰੋਹ ਮੌਕੇ ਆਪੋ ਆਪਣੇ ਫਨ ਦਾ ਮੁਜਾਹਰਾ ਕਰਨਗੇ I ਲੀਗ ਦੇ ਕ੍ਮਿਸ੍ਨਰ ਸ ਪਰਗਟ ਸਿੰਘ ਨੇ ਦੱਸਿਆ ਕੀ ਇੰਗ੍ਲੈੰਡ ਕੈਨੇਡਾ ਅਮੇਰਿਕਾ ਤੇ ਭਾਰਤ ਤੇ ਪਾਕਿਸਤਾਨ ਹੋਣ ਵਾਲੀ ਇਹ ਲੀਗ 9 ਅਗਸਤ ਤੋਂ 30 ਨਵੰਬਰ ਤਕ ਚਲੇਗੀ, 18 ਹਫਤੇਂ ਦੀ ਇਸ ਲੀਗ ਦੇ 41 ਮੈਚ ਅੱਤੇ ਜਿਨ੍ਹਾ ਵਿਚ 144 ਖਿਡਾਰੀ ਜੋਰ ਅਜਮਾਇਸ਼ ਕਰਨਗੇ I ਇਹ ਲੀਗ 16 ਅੰਤਰਰਾਸ਼ਟਰੀ ਸ਼ਹਿਰਾ ਚ ਚਲੇਗੀ I ਸ ਪਰਗਟ ਸਿੰਘ ਨੇ ਦੱਸਿਆ ਕੀ ਇਸ ਲੀਗ ਦੇ ਉਦਘਾਟਨੀ ਮੈਚ 9 ਅਗਸਤ ਨੂ ਕੈਲੀਫ਼ੋਰਨਿਆ ਈਗਲਸ ਤੇ ਰਾਯਲ ਕਿੰਗਜ਼ ਦੀਆਂ, ਯੋ ਯੋ ਟਾਈਗਰਸ ਤੇ ਖਾਲਸਾ ਵਾਰੀਅਰਸ ਦਰਮਿਆਨ ਹੋਣਗੇ I ਦਸ ਅਗਸਤ ਨੂ ਵੈਨਕੁਵਰ ਲਾਇਨਜ ਤੇ ਲਾਹੋਰੇ ਬਾਦਸ਼ਾਹ, ਉਨਿਟੇਡ ਸਿੰਘ੍ਸ ਤੇ ਪੰਜਾਬ ਥੰਡਰਸ ਦੀਆਂ ਟੀਮਾ ਭਿੜਨਗੀਆ I
ਪੰਜਾਬ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਸਮਾਗਮ ਦੇ ਮੁਖ ਮਹਿਮਾਨ ਹੋਣਗੇ I

No comments:

Post a Comment